Monday, 20 February 2012

ਸੂਰਜ ਠਰ ਗਿਆ

ਮੈਂ ਬਸ ਫੜ ਹੀ ਲਿਆ ਸੀ
ਸੂਰਜ
ਤੂੰ ਆਵਾਜ਼ ਮਾਰ ਦਿੱਤੀ

ਸੂਰਜ ਫਿਸਲ ਗਿਆ

ਮੈਂ ਤੇਰੇ ਵੱਲ ਹੋਈ

ਤੇਰੇ ਕੋਟ ਦੀ ਜੇਬ ਥੱਲੇ ਦਗਦਾ ਸੂਰਜ ਸੀ
ਮੈਂ ਹਥ ਲਾਇਆ
ਸੂਰਜ ਠਰ ਗਿਆ
ਦਿਲ ਡਰ ਗਿਆ .....
ਕਾਂਬਾ ਹੱਡਾਂ ਚ ਵੜ ਗਿਆ ....

2 comments:

  1. Ey Dreamer! kujh hor ni likhia..?

    ReplyDelete
  2. ਨੀਤੂ ਜੀ... ਤੁਹਾਡੇ ਬਲਾਗ ਤੋਂ ਤੁਹਾਡੀਆਂ ਕਵਿਤਾਵਾਂ ਪੜੀਆਂ ਬਹੁਤ ਖੂਬ..... ਤੁਹਾਨੂੰ ਇਸ ਤੋਂ ਪਹਿਲਾਂ ਵੀ ਪੜਿਆ ਹੈ... ਸਾਇਦ ਫਿਲਹਾਲ ਵਿੱਚ.... ਕੁਝ ਕਵਿਤਾਵਾਂ ਤਾਂ ਧੁਖਦੇ ਅੰਗਿਆਰ ਨੇ... ਬਲਦੇ .... ਸੇਕ ਚਾੜ੍ਹਦੇ..... ਬਹੁਤ ਵਧੀਆ ...ਜੀਦੇਂ ਰਹੋ ਲਿਖਦੇ ਰਹੋ.....

    ReplyDelete